ਪੰਜਾਬ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ | ਪੰਜ ਅਤੇ ਆਬ ਜਿਥੇ ਪੰਜ ਦਾ ਮਤਲਬ ਹੈ ਪਾਂਚ ਤੇ ਆਬ ਦਾ ਮਤਲਬ ਹੈ ਪਾਣੀ | ਪੰਜਾਬ ਨੂੰ ਪੰਜਾ ਪਾਣੀਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ, ਜੋ ਕਿ ਜੇਹਲਮ , ਚਿਨਾਬ , ਰਾਵੀ , ਸਤਲੁਜ ਤੇ ਵਯਾਸ ਤੋਂ ਮਿਲਕੇ ਬਣਿਆ ਹੈ | ਉੱਡਦੇ ਪੰਜਾਬ ਚ ਦਿਖਾਯਾ ਪੰਜਾਬ ਮੇਰਾ ਪੰਜਾਬ ਨਹੀਂ, ਮੇਰੇ ਪੰਜਾਬ ਦੀਆ ਗਲੀਆਂ ਦੀ ਸੈਰ ਅੱਸੀ ਥੋਨੂੰ ਕਰਵਾਣੇ ਹਾ | ਪੰਜਾਬੀ ਇਥੋਂ ਦੀ ਮਾਤ੍ਰ ਭਾਸ਼ਾ ਹੈ ਜਿਸਨੂੰ ਗੁਰਮੁਖੀ ਲਿੱਪੀ ਨਾਲ ਲਿਖਿਆ ਜਾਂਦਾ ਹੈ | ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਹੈ | ਜਿਥੇ ਮੁਟਿਆਰਾਂ ਸਾਵਣ ਦੇ ਮਹੀਨੇ ਵਿਚ ਪੇਕੇ ਕਾਠੀਆਂ ਹੋਕੇ ਬੋਲਿਆ ਪਾਉਂਦੀਆਂ ਨੇ ਤੇ ਗਿੱਧੇ ਰਹੀ ਆਪਣੀਆਂ ਖੁਸ਼ੀਆਂ ਪ੍ਰਗਟ ਕਰਦਿਆਂ ਨੇ , ਉਥੇ ਹੀ ਪੰਜਾਬੀ ਗਬਰੂ ਭੰਗੜਾ ਪਾ ਕੇ ਪੂਰੀ ਧਰਤੀ ਨੂੰ ਨੱਚਣ ਲਾ ਦਿੰਦੇ ਹਨ |
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ | ਇਥੇ ਬਹੁਤ ਸਾਰੇ ਸ਼ੂਰਵੀਰਾ ਨੇ ਜਨਮ ਲਿਆ | ਇਕ ਸਮਾਂ ਸੀ ਜਦੋ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ | ਪੰਜਾਬ ਦੀ ਉਪਜਾਊ ਮਿੱਟੀ ਕਰਕੇ, ਇਥੋਂ ਦਾ ਕਿਸਾਨ ਆਪਣੀ ਫ਼ਸਲ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਹੈ ਅਤੇ ਆਪਣੇ ਖੇਤਾਂ ਨੂੰ ਆਪਣੇ ਪੁੱਤਰ ਪੁਤਰੀਆਂ ਵਾਂਗ ਪਾਲਦਾ ਹੈ |
ਮੇਰੇ ਪੰਜਾਬ ਦੇ ਪਿੰਡ ਦੀਆ ਗਲੀਆਂ , ਖੁਲੇ ਖੇਤ , ਸੁੱਧ ਹਵਾਵਾਂ , ਚਾਰੇ ਪਾਸੇ ਦਰੱਖਤ ਹੀ ਦਰੱਖਤ ਇੰਜ ਲੱਗਦਾ ਹੈ ਜਿਵੇਂ ਕੁਦਰਤ ਨੇ ਕਾਯਨਾਤ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਹੋਵੇ | ਇੰਨੀ ਸ਼ਾਂਤੀ , ਇੰਨਾ ਸਕੂਨ ਕਿਸੇ ਬੜੇ ਸ਼ਹਿਰ ਚ ਰਹਿਣ ਵਾਲਿਆਂ ਲਈ ਤਾ ਇਕ ਸੁਪਨੇ ਦੀ ਤਰਾਹ ਹੈ | ਨਾ ਇਥੇ ਸੜਕਾਂ ਤੇ ਬਹੁਤ ਜ਼ਿਆਦਾ ਭੀੜ ਹੈ, ਨਾ ਹੀ ਟ੍ਰੈਫਿਕ ਜਾਮ ਅਤੇ ਨਾ ਹੀ ਲੋਗ ਆਪਮਤੇ ਨੇ , ਹਰ ਕਿਸੀ ਨੂੰ ਆਪਣੇ ਤੋਂ ਵੱਧ ਦੂਸਰੇ ਦੀ ਪ੍ਰਵਾਹ ਹੈ | ਇਥੇ ਲੋਗ ਮਿਲਕੇ ਰਹਿੰਦੇ ਨੇ | ਇਥੇ ਸ਼ਾਮੀ ਬੱਚੇ ਫੋਨ ਆ ਟੀਵੀ ਨਾਲ ਨਹੀਂ ਸਗੋਂ ਆਪਣੇ ਦੋਸਤਾਂ ਨਾਲ ਬਾਹਰ ਤਾਜ਼ੀ ਹਵਾ ਚ ਖੇਡਦੇ ਨੇ | ਲੁਕਣ ਮਿੱਚੀ , ਛੂ-ਛਲੀਕਾ , ਪੀਚੋ , ਕਬੱਡੀ , ਹਾਕੀ , ਪਿੱਠੂ , ਬਰਫ-ਪਾਣੀ ਵਰਗੀਆਂ ਖੇੜਾ ਹਜੇ ਵੀ ਪੰਜਾਬ ਦੀ ਹਵਾ ਵਿਚ ਸਾਹ ਲੈ ਰਹੀਆਂ ਨੇ | ਇਥੇ ਲੋਕ ਦੇ ਚੇਹਰਿਆਂ ਤੇ ਮੁਸਕਰਾਹਟ ਹੈ | ਲੋਗ ਜਿੰਨਾ ਹੈ ਉੰਨੇ ਚ ਹੀ ਖੁਸ਼ ਨੇ , ਇਕ ਦੂਜੇ ਦੀ ਤਰੱਕੀ ਦੇਖ ਕੇ ਮੱਥੇ ਤਿਉੜੀਆਂ ਨਹੀਂ ਪਾਉਂਦੇ ਸਗੋਂ ਜਸ਼ਨ ਮਨਾਉਂਦੇ ਨੇ |
ਸਰੋ ਦਾ ਸਾਗ ਤੇ ਮੱਕੀ ਦੀ ਰੋਟੀ , ਘਰ ਦਾ ਬਣਿਆ ਹੋਇਆ ਉਹ ਚਿੱਟਾ ਮੱਖਣ , ਖੁਲੇ ਦਿਲ ਨਾਲ ਪਾਇਆ ਦੇਸੀ ਘਿਉ , ਪਿਆਜ਼ ਅਤੇ ਲੱਸੀ ਨਾਲ ਰੋਟੀ ਖਾਣ ਦਾ ਜੋ ਸਵਾਦ ਆਂਦਾ ਹੈ ਉਸਦਾ ਪਿੱਜਾ , ਬਰਗਰ ਤਾ ਰੀਸ ਵੀ ਨਹੀਂ ਕਰ ਸਕਦੇ | ਘਰ ਦਾ ਕੱਢਿਆ ਘਿਉ , ਪਿੰਨੀਆਂ ਤੇ ਪੁਰਾਣੀਆਂ ਖੁਰਾਕਾਂ ਖਾ ਕੇ ਇਥੋਂ ਦੇ ਬਜ਼ੁਰਗ ਹਜੇ ਵੀ ਤਗੜੇ ਪਾਏ ਨੇ | ਨਾ ਇਹਨਾਂ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੈ ਤੇ ਨਾ ਹੀ ਕੋਈ ਹੋਰ ਬਿਮਾਰੀਆਂ |
ਪੰਜਾਬ ਜਿੰਨਾ ਪ੍ਰਤਿਭਾਸ਼ਾਲੀ ਹੈ ਓਨਾ ਹੀ ਇਥੋਂ ਦਾ ਮੌਸਮ ਵੀ ਹੈ | ਇਥੇ ਗਰਮੀ ਵੀ ਰੱਜ ਕੇ ਪੈਂਦੀ ਹੈ ਤੇ ਸਰਦੀ ਵੀ | ਬਾਕੀ ਕੁਦਰਤੀ ਆਪਦਾਵਾਂ ਜਿਵੇਂ ਕਿ ਭੂਚਾਲ, ਸੁਨਾਮੀ ਅਤੇ ਅਜਿਹੇ ਖ਼ਤਰਿਆਂ ਤੋਂ ਭੀ ਸੁਰਕਸ਼ਿਤ ਹੈ | ਪੰਜਾਬ ਦੇ ਵਿਰਸੇ ਨੂੰ ਜਾਨਣਾਂ ਲਈ, ਇਥੋਂ ਦੀਆ ਤਾਜ਼ੀਆਂ ਹਵਾਵਾਂ ਨੂੰ, ਚਹਿਚਾਂਦੇ ਪੰਛੀਆਂ ਅਤੇ ਕੁਦਰਤ ਦੀ ਨੇਡ਼ਤ ਮਾਨਣ ਲਈ ਇਕ ਬਾਰ ਪੰਜਾਬ ਦੇਖਣਾ ਲਾਜ਼ਮੀ ਹੈ |
Featured: लॉकडाउन – Lockdown in India – Reality Check
Related: Motherhood : A Blessing or A Curse | Mother’s Day Special